ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਅਤੇ ਸੋਸ਼ਲ ਮੀਡੀਆ ਸਟਾਰ ਸਪਨਾ ਗਿੱਲ ਵਿਵਾਦ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਤੇ ਹੁਣ ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ | ਸੋਮਵਾਰ ਨੂੰ ਸਥਾਨਕ ਅਦਾਲਤ ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਪ੍ਰਭਾਵ ਪਾਉਣ ਵਾਲੀ ਸਪਨਾ ਗਿੱਲ ਦਾ ਇਹ ਦੋਸ਼ ਕਿ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨੇ ਮੁੰਬਈ ਦੇ ਉਪਨਗਰ ਅੰਧੇਰੀ ਇਲਾਕੇ ਦੇ ਇਕ ਪੱਬ 'ਚ ਉਸ ਨਾਲ ਛੇੜਛਾੜ ਕੀਤੀ ਸੀ, 'ਝੂਠ ਅਤੇ ਬੇਬੁਨਿਆਦ' ਸੀ। ਦੂਜੇ ਪਾਸੇ ਸੋਮਵਾਰ ਨੂੰ ਜਾਂਚ ਅਧਿਕਾਰੀ ਮਾਮਲੇ ਦੀ ਸੁਣਵਾਈ ਕਰਨ ਵਾਲੇ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਏ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕੀਤੀ। ਪੁਲਿਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਗਿੱਲ ਦੇ ਵਕੀਲ ਅਲੀ ਕਾਸ਼ਿਫ ਖਾਨ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਨੂੰ ਕਥਿਤ ਝਗੜੇ ਦੀ ਵੀਡੀਓ ਫੁਟੇਜ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨੂੰ ਗਿੱਲ ਦੇ ਦੋਸਤ ਨੇ ਆਪਣੇ ਫੋਨ 'ਤੇ ਰਿਕਾਰਡ ਕੀਤਾ ਸੀ, ਜੋ ਮੀਡੀਆ 'ਚ ਵਾਇਰਲ ਹੋ ਗਿਆ ਸੀ।
.
Sapna Gill made a big conspiracy against Prithvi Shaw! The police revealed the secret in the court.
.
.
.
#Prithvishaw #CCTV #Sapnagill